1 ਅਪ੍ਰੈਲ ਤੋਂ ਨਵੇਂ ਟ੍ਰੈਫਿਕ ਨਿਯਮ – ਤੁਹਾਡਾ ਡਰਾਈਵਿੰਗ ਲਾਇਸੈਂਸ ਰੱਦ ਵੀ ਹੋ ਸਕਦਾ ਹੈ!

ਜੇਕਰ ਤੁਸੀਂ ਗੱਡੀ ਜਾਂ ਬਾਈਕ ਚਲਾਉਂਦੇ ਹੋ, ਤਾਂ ਨਵੇਂ ਵਿੱਤੀ ਸਾਲ 2025-26 ਨਾਲ ਸ਼ੁਰੂ ਹੋਣ ਵਾਲੇ ਟ੍ਰੈਫਿਕ ਨਿਯਮਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਨਵੇਂ ਨਿਯਮ ਹੋਰ ਵੀ ਸਖ਼ਤ ਹੋ ਰਹੇ ਹਨ, ਅਤੇ ਜੇਕਰ ਤੁਹਾਡੇ ਕੋਲ ਬਕਾਇਆ ਚਲਾਨ ਹਨ, ਤਾਂ ਤੁਸੀਂ ਮੁਸ਼ਕਿਲ ਵਿੱਚ ਪੈ ਸਕਦੇ ਹੋ।
ਮੁੱਹਤਲ ਹੋ ਸਕਦਾ ਹੈ ਡਰਾਈਵਿੰਗ ਲਾਇਸੈਂਸ
ਸਰਕਾਰ ਨੇ ਉਹਨਾਂ ਵਾਹਨ ਚਾਲਕਾਂ ਲਈ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਜੋ ਸਮੇਂ ‘ਤੇ ਆਪਣੀ ਚਲਾਨ ਦੀ ਰਕਮ ਅਦਾ ਨਹੀਂ ਕਰਦੇ। ਜੇਕਰ ਤੁਹਾਡੇ ਕੋਲ ਤਿੰਨ ਮਹੀਨਿਆਂ ਤੋਂ ਪੈਂਡਿੰਗ ਚਲਾਨ ਹਨ, ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਡੇ ਇੱਕ ਵਿੱਤੀ ਸਾਲ ਵਿੱਚ ਲਾਲ ਬੱਤੀ ਉਲੰਘਣ ਜਾਂ ਖਤਰਨਾਕ ਡਰਾਈਵਿੰਗ ਕਰਕੇ 3 ਵਾਰ ਚਲਾਨ ਹੋਇਆ, ਤਾਂ ਤੁਹਾਡਾ ਲਾਇਸੈਂਸ ਘੱਟੋ-ਘੱਟ 3 ਮਹੀਨਿਆਂ ਲਈ ਜ਼ਬਤ ਹੋ ਸਕਦਾ ਹੈ।
ਚਲਾਨ ਰਿਕਵਰੀ ਰੇਟ ਸਿਰਫ਼ 40%
ਇਹ ਨਵੇਂ ਨਿਯਮ ਲਾਗੂ ਕਰਨ ਦਾ ਇੱਕ ਮੁੱਖ ਕਾਰਣ ਇਹ ਵੀ ਹੈ ਕਿ ਸਰਕਾਰ ਨੇ ਵੇਖਿਆ ਹੈ ਕਿ ਜਾਰੀ ਕੀਤੇ ਗਏ ਈ-ਚਲਾਨਾਂ ਵਿੱਚੋਂ ਸਿਰਫ਼ 40% ਹੀ ਰਿਕਵਰ ਹੋ ਰਹੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ, ਸਰਕਾਰ ਇੱਕ ਨਵੀਂ ਯੋਜਨਾ ਲੈ ਕੇ ਆ ਰਹੀ ਹੈ, ਜਿਸ ਤਹਿਤ ਜੇਕਰ ਕਿਸੇ ਵਾਹਨ ਮਾਲਕ ਦੇ ਪਿਛਲੇ ਵਿੱਤੀ ਸਾਲ ਦੇ ਘੱਟੋ-ਘੱਟ 2 ਚਲਾਨ ਬਕਾਇਆ ਰਹੇ, ਤਾਂ ਉਸਦੇ ਵਾਹਨ ਬੀਮੇ ਦੀ ਪ੍ਰੀਮੀਅਮ ਰਕਮ ਵਿੱਚ ਵਾਧੂ ਰਕਮ ਜੋੜੀ ਜਾ ਸਕਦੀ ਹੈ।
ਵਿਵਾਦਿਤ ਜਾਂ ਗਲਤ ਚਲਾਨ?
ਕਈ ਵਾਹਨ ਮਾਲਕ ਅਜਿਹੇ ਵੀ ਹਨ ਜਿਨ੍ਹਾਂ ਨੇ ਗਲਤ ਚਲਾਨ ਜਾਂ ਲੇਟ ਨੋਟੀਫਿਕੇਸ਼ਨ ਦੇ ਕਾਰਨ ਭੁਗਤਾਨ ਨਹੀਂ ਕੀਤਾ। ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਸਰਕਾਰ ਇੱਕ ਨਵੀਂ ਐੱਸ.ਓ.ਪੀ (Standard Operating Procedure) ਤਿਆਰ ਕਰ ਰਹੀ ਹੈ, ਜਿਸ ਤਹਿਤ ਵਾਹਨ ਮਾਲਕਾਂ ਨੂੰ ਹਰ ਮਹੀਨੇ ਬਕਾਇਆ ਚਲਾਨ ਦੀ ਜਾਣਕਾਰੀ ਭੇਜੀ ਜਾਵੇਗੀ ਅਤੇ ਨਵੇਂ ਟੈਕਨੋਲੋਜੀ ਵਾਲੇ ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ।
ਸਭ ਤੋਂ ਘੱਟ ਚਲਾਨ ਭੁਗਤਾਨ ਵਾਲੇ ਰਾਜ
ਨਵੇਂ ਨਿਯਮਾਂ ਦੀ ਲੋੜ ਇਸ ਕਰਕੇ ਵੀ ਪਈ ਕਿਉਂਕਿ ਬਹੁਤ ਸਾਰੇ ਰਾਜਾਂ ਵਿੱਚ ਚਲਾਨ ਰਿਕਵਰੀ ਦੀ ਦਰ ਬਹੁਤ ਘੱਟ ਹੈ। ਦਿੱਲੀ ਵਿੱਚ ਸਿਰਫ਼ 14% ਚਲਾਨ ਭੁਗਤਾਨ ਹੁੰਦੇ ਹਨ, ਜਦਕਿ ਕਰਨਾਟਕ ਵਿੱਚ 21% ਅਤੇ ਤਾਮਿਲਨਾਡੂ ਵਿੱਚ ਇਹ ਦਰ ਵੀ ਕਾਫੀ ਘੱਟ ਹੈ।
ਨਵੇਂ ਨਿਯਮਾਂ ਬਾਰੇ ਤੁਹਾਡੀ ਕੀ ਰਾਇ?
ਨਵੇਂ ਟ੍ਰੈਫਿਕ ਨਿਯਮ ਲੋਕਾਂ ਨੂੰ ਜ਼ਿੰਮੇਵਾਰ ਡਰਾਈਵਿੰਗ ਵਲ ਦਿਲਚਸਪੀ ਵਧਾਉਣ ਲਈ ਲਾਗੂ ਕੀਤੇ ਜਾ ਰਹੇ ਹਨ। ਕੀ ਇਹ ਨਿਯਮ ਚਲਾਨ ਭੁਗਤਾਨ ਵਧਾਉਣ ਵਿੱਚ ਸਫਲ ਰਹਿਣਗੇ ਜਾਂ ਲੋਕਾਂ ਲਈ ਇੱਕ ਹੋਰ ਔਖਾ ਪੈਦਾ ਕਰਨਗੇ? ਆਪਣੀ ਰਾਇ ਸਾਡੇ ਨਾਲ ਸ਼ੇਅਰ ਕਰੋ!