ਗਰਮੀ ‘ਚ BP ਦੇ ਮਰੀਜ਼ ਰਹਿਣ ਸਾਵਧਾਨ! ਲੋ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਖ਼ਤਰਨਾਕ!

BP ਦੇ ਮਰੀਜ਼ਾਂ ਲਈ ਚੇਤਾਵਨੀ! ਵੱਧਦੀ ਗਰਮੀ ਸਿਹਤ ਲਈ ਖ਼ਤਰਨਾਕ, ਇੰਝ ਕਰੋ ਬਚਾਅ

ਗਰਮੀਆਂ ਵਿੱਚ ਬਲੱਡ ਪ੍ਰੈਸ਼ਰ (ਬੀਪੀ) ਦੇ ਮਰੀਜ਼ਾਂ ਲਈ ਖ਼ਤਰਾ ਵੱਧ ਸਕਦਾ ਹੈ। ਵੱਧਦੀ ਤਾਪਮਾਨ ਅਤੇ ਡੀਹਾਈਡ੍ਰੇਸ਼ਨ ਕਾਰਨ ਬੀਪੀ ਲੋ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਡਾਕਟਰਾਂ ਮੁਤਾਬਕ, ਜੇਕਰ ਬੀਪੀ ਦੀ ਨਿਯਮਤ ਜਾਂਚ ਨਾ ਕੀਤੀ ਜਾਏ, ਤਾਂ ਇਹ ਦਿਲ ਦੀਆਂ ਬਿਮਾਰੀਆਂ, ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਵਲ ਧੱਕ ਸਕਦਾ ਹੈ।

ਗਰਮੀਆਂ ਵਿੱਚ ਬੀਪੀ ਲੋ ਹੋਣ ਦੇ ਮੁੱਖ ਕਾਰਨ
– ਡੀਹਾਈਡ੍ਰੇਸ਼ਨ: ਵੱਧ ਪਸੀਨਾ ਆਉਣ ਕਾਰਨ ਸਰੀਰ ਵਿੱਚ ਪਾਣੀ ਅਤੇ ਸੋਡੀਅਮ ਦੀ ਕਮੀ ਹੋ ਜਾਂਦੀ ਹੈ।
– ਰਗਾਂ ਦਾ ਸੁੰਗੜਣਾ ਘੱਟ ਹੋਣਾ: ਗਰਮ ਮੌਸਮ ਵਿੱਚ ਬਲੱਡ ਵੇਸਲ ਫੈਲ ਜਾਂਦੀਆਂ ਹਨ, ਜਿਸ ਨਾਲ ਬੀਪੀ ਲੋ ਹੋ ਸਕਦਾ ਹੈ।
– ਭੁੱਖ ਘੱਟ ਹੋਣੀ:ਗਰਮੀਆਂ ਵਿੱਚ ਹਲਕਾ ਖਾਣਾ ਖਾਣ ਨਾਲ ਬੀਪੀ ਦਾ ਪੱਧਰ ਡਿੱਗ ਸਕਦਾ ਹੈ।

ਬੀਪੀ ਲੋ ਹੋਣ ਦੇ ਲੱਛਣ
-ਸਿਰਦਰਦ, ਚੱਕਰ ਆਉਣ, ਥਕਾਵਟ ਮਹਿਸੂਸ ਹੋਣੀ।
-ਅੱਖਾਂ ਸਾਹਮਣੇ ਧੁੰਦਲਾ ਦਿੱਸਣਾ, ਉਲਟੀ ਆਉਣ, ਬੇਹੋਸ਼ੀ ਮਹਿਸੂਸ ਹੋਣੀ।

ਬਚਾਅ ਦੇ ਉਪਾਅ
✔ ਬਹੁਤ ਸਾਰਾ ਪਾਣੀ ਪੀਓ, ਹਮੇਸ਼ਾ ਹਾਈਡ੍ਰੇਟਡ ਰਹੋ।
✔ ਨਾਰੀਅਲ ਪਾਣੀ, ਸੱਤੂ ਅਤੇ ਤਾਜ਼ੇ ਫਲਾਂ ਦਾ ਜੂਸ ਪੀਣਾ ਲਾਭਕਾਰੀ।
✔ ਬਹੁਤ ਗਰਮੀ ਵਿੱਚ ਬਾਹਰ ਜਾਣ ਤੋਂ ਬਚੋ, ਖ਼ਾਸਕਰ ਦੁਪਹਿਰ ਵੇਲੇ।
✔ ਚਾਹ-ਕੌਫੀ ਤੋਂ ਪਰਹੇਜ਼ ਕਰੋ, ਹਲਕਾ ਤੇ ਪੌਸ਼ਟਿਕ ਭੋਜਨ ਕਰੋ।
✔ ਨੌਜਵਾਨ ਬੱਚਿਆਂ ਅਤੇ ਵੱਡਿਆਂ ਨੂੰ ਘਰ ਵਿੱਚ ਰਹਿਣ ਦੀ ਸਲਾਹ।

ਜੇਕਰ ਤੁਸੀਂ ਵੀ ਬੀਪੀ ਦੇ ਮਰੀਜ਼ ਹੋ, ਤਾਂ ਵੱਧਦੀ ਗਰਮੀ ਵਿੱਚ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਉਪਰੋਕਤ ਸਲਾਹ ਮਾਨੋ, ਤਾਂਕਿ ਕਿਸੇ ਵੀ ਤਰ੍ਹਾਂ ਦੀ ਗੰਭੀਰ ਸਮੱਸਿਆ ਤੋਂ ਬਚਿਆ ਜਾ ਸਕੇ!

ਨਿਯਮਤ ਬੀਪੀ ਮਾਨੀਟਰਿੰਗ ਕਰੋ ਅਤੇ ਗਰਮੀਆਂ ਵਿੱਚ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ!

FacebookMastodonEmailShare
Exit mobile version