ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਘਰ ਖੁਸ਼ੀ ਦੀ ਲਹਿਰ – ਧੀ ਨੇ ਲਿਆ ਜਨਮ!

ਭਾਰਤੀ ਵਿਕਟਕੀਪਰ-ਬੱਲੇਬਾਜ਼ ਕੇਐਲ ਰਾਹੁਲ ਲਈ ਇਹ ਆਈਪੀਐਲ 2025 ਖਾਸ ਬਣ ਗਿਆ ਹੈ, ਕਿਉਂਕਿ ਉਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਇੱਕ ਧੀ ਨੂੰ ਜਨਮ ਦਿੱਤਾ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਰਾਹੁਲ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੇਅੰਤ ਵਧਾਈਆਂ ਮਿਲ ਰਹੀਆਂ ਹਨ। 32 ਸਾਲਾ ਰਾਹੁਲ ਅਤੇ ਆਥੀਆ 23 ਜਨਵਰੀ 2023 ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ, ਤੇ ਵਿਆਹ ਦੇ ਇੱਕ ਸਾਲ ਬਾਅਦ ਉਹ ਪਹਿਲੀ ਵਾਰ ਮਾਪੇ ਬਣੇ ਹਨ। ਨਵੰਬਰ 2024 ਵਿੱਚ ਉਨ੍ਹਾਂ ਨੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ।
ਆਈਪੀਐਲ 2025 ਦੌਰਾਨ, ਦਿੱਲੀ ਕੈਪੀਟਲਜ਼ (ਡੀਸੀ) ਦੀ ਨੁਮਾਇੰਦਗੀ ਕਰ ਰਹੇ ਰਾਹੁਲ ਐਤਵਾਰ ਰਾਤ ਮੁੰਬਈ ਵਾਪਸ ਆ ਗਏ, ਤਾਂ ਜੋ ਆਪਣੀ ਧੀ ਦੇ ਜਨਮ ‘ਚ ਸ਼ਾਮਲ ਹੋ ਸਕਣ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਵਧਾਈਆਂ ਦਿੰਦਿਆਂ ਕਿਹਾ, “ਰਾਹੁਲ ਅਤੇ ਆਥੀਆ, ਤੁਹਾਨੂੰ ਬਹੁਤ-ਬਹੁਤ ਵਧਾਈਆਂ, ਇਹ ਸਮਾਂ ਤੁਹਾਡੇ ਲਈ ਬਹੁਤ ਖਾਸ ਹੈ!”
ਕ੍ਰਿਕਟ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ, 14 ਕਰੋੜ ਰੁਪਏ ‘ਚ ਦਿੱਲੀ ਕੈਪੀਟਲਜ਼ ਵੱਲੋਂ ਖਰੀਦੇ ਗਏ ਰਾਹੁਲ, ਐਲਐਸਜੀ ਖ਼ਿਲਾਫ਼ ਮੈਚ ਨਹੀਂ ਖੇਡ ਸਕਣਗੇ, ਪਰ 30 ਮਾਰਚ ਨੂੰ SRH ਵਿਰੁੱਧ ਖੇਡਣ ਦੀ ਉਮੀਦ ਹੈ।
ਰਾਹੁਲ ਹਾਲ ਹੀ ਵਿੱਚ ਵਿਸ਼ਾਖਾਪਟਨਮ ਵਿੱਚ ਆਈਪੀਐਲ ਦੇ 18ਵੇਂ ਸੀਜ਼ਨ ਲਈ ਦਿੱਲੀ ਕੈਪੀਟਲਜ਼ (ਡੀਸੀ) ਨਾਲ ਜੁੜੇ ਸਨ ਪਰ ਐਤਵਾਰ ਰਾਤ ਨੂੰ ਅਚਾਨਕ ਮੁੰਬਈ ਵਾਪਸ ਆ ਗਏ ਸੀ। 32 ਸਾਲਾ ਰਾਹੁਲ ਅਤੇ ਆਥੀਆ ਮੁੰਬਈ ਵਿੱਚ ਰਹਿੰਦੇ ਹਨ। ਆਥੀਆ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਹੈ।ਰਾਹੁਲ ਅਤੇ ਆਥੀਆ ਨੇ ਲਗਭਗ ਤਿੰਨ ਸਾਲ ਡੇਟਿੰਗ ਕਰਨ ਤੋਂ ਬਾਅਦ 23 ਜਨਵਰੀ 2023 ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਇੱਕ ਸਾਲ ਬਾਅਦ ਦੋਵੇਂ ਪਹਿਲੀ ਵਾਰ ਮਾਪੇ ਬਣੇ ਹਨ। ਰਾਹੁਲ ਅਤੇ ਆਥੀਆ ਸ਼ੈੱਟੀ ਨੇ ਨਵੰਬਰ 2024 ਵਿੱਚ ਖੁਸ਼ਖਬਰੀ ਦਾ ਐਲਾਨ ਕੀਤਾ ਸੀ। ਹੁਣ ਜਿਵੇਂ ਕਿ ਉਨ੍ਹਾਂ ਦੋਵਾਂ ਦੇ ਘਰ ਵਿੱਚ ਖੁਸ਼ੀ ਆਉਣ ਮਗਰੋਂ ਵਧਾਈਆਂ ਦਾ ਹੜ੍ਹ ਲੱਗ ਰਿਹਾ ਹੈ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, “ਕੇਐਲ ਰਾਹੁਲ ਭਾਈ ਅਤੇ ਆਥੀਆ ਸ਼ੈੱਟੀ ਭਾਬੀ, ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ।” ਇੱਕ ਹੋਰ ਨੇ ਕਿਹਾ, “ਵਧਾਈਆਂ।” ਤੁਹਾਨੂੰ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ। ਆਪਣੇ ਪਰਿਵਾਰ ਨਾਲ ਸਮਾਂ ਬਿਤਾਓ, ਇਹ ਕੀਮਤੀ ਪਲ ਹਨ। ਹੁਣ ਅਸੀਂ ਤੁਹਾਡੇ ਮੈਦਾਨ ਵਿੱਚ ਵਾਪਸ ਆਉਣ ਦੀ ਉਡੀਕ ਕਰਾਂਗੇ।
ਕਾਬਿਲੇਗੌਰ ਹੈ ਕਿ ਰਾਹੁਲ ਨੂੰ ਪਿਛਲੇ ਸਾਲ ਆਈਪੀਐਲ ਮੈਗਾ ਨਿਲਾਮੀ ਵਿੱਚ ਦਿੱਲੀ ਕੈਪੀਟਲਜ਼ ਨੇ 14 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਹ ਪਹਿਲਾਂ ਲਖਨਊ ਸੁਪਰ ਜਾਇੰਟਸ (LSG) ਦਾ ਹਿੱਸਾ ਸੀ। ਹਾਲਾਂਕਿ ਰਾਹੁਲ ਸੋਮਵਾਰ ਨੂੰ ਡੀਸੀ ਬਨਾਮ ਐਲਐਸਜੀ ਮੈਚ ਲਈ ਉਪਲਬਧ ਨਹੀਂ ਹੈ, ਪਰ ਉਹ ਦੂਜੇ ਮੈਚ ਲਈ ਟੀਮ ਨਾਲ ਜੁੜ ਸਕਦਾ ਹੈ। ਦਿੱਲੀ ਨੂੰ ਆਪਣਾ ਦੂਜਾ ਮੈਚ 30 ਮਾਰਚ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਰੁੱਧ ਖੇਡਣਾ ਹੈ।
ਰਾਹੁਲ ਨੇ ਸੋਸ਼ਲ ਮੀਡੀਆ ‘ਤੇ ਇਹ ਵੱਡੀ ਖ਼ੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਵਧਾਈਆਂ ਦੀ ਬਾਰਿਸ਼ ਹੋਣ ਲੱਗੀ। 32 ਸਾਲਾ ਰਾਹੁਲ ਅਤੇ ਆਥੀਆ 23 ਜਨਵਰੀ 2023 ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਨਵੰਬਰ 2024 ‘ਚ ਉਨ੍ਹਾਂ ਨੇ ਖੁਸ਼ੀ ਦੀ ਘੋਸ਼ਣਾ ਕੀਤੀ ਸੀ, ਅਤੇ ਹੁਣ ਉਹ ਪਹਿਲੀ ਵਾਰ ਮਾਪੇ ਬਣੇ ਹਨ।
ਆਈਪੀਐਲ 2025 ਦੌਰਾਨ, ਦਿੱਲੀ ਕੈਪੀਟਲਜ਼ (DC) ਦੀ ਨੁਮਾਇੰਦਗੀ ਕਰ ਰਹੇ ਰਾਹੁਲ ਐਤਵਾਰ ਰਾਤ ਮੁੰਬਈ ਵਾਪਸ ਆ ਗਏ, ਤਾਂ ਜੋ ਆਪਣੀ ਧੀ ਦੇ ਜਨਮ ‘ਚ ਸ਼ਾਮਲ ਹੋ ਸਕਣ। ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਲਿਖਿਆ,
“ਰਾਹੁਲ ਭਾਈ ਅਤੇ ਆਥੀਆ ਭਾਬੀ, ਤੁਹਾਨੂੰ ਬਹੁਤ-ਬਹੁਤ ਵਧਾਈਆਂ! ਤੁਹਾਡੇ ਘਰ ‘ਚ ਦੇਵੀ ਆਈ ਹੈ!”