ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਆਗਾਜ਼ ਅੱਜ, 22 ਮਾਰਚ ਤੋਂ ਹੋ ਰਿਹਾ ਹੈ। ਸ਼ੁਰੂਆਤੀ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਵਿਚਕਾਰ ਈਡਨ ਗਾਰਡਨ, ਕੋਲਕਾਤਾ ਵਿੱਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 25 ਮਈ ਤੱਕ ਚੱਲੇਗਾ, ਜਿਸ ਦੌਰਾਨ ਕੁੱਲ 74 ਮੈਚ ਖੇਡੇ ਜਾਣਗੇ।
ਪਿਛਲੇ IPL 2024 ‘ਚ KKR ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਕੇ ਖ਼ਿਤਾਬ ਜਿੱਤਿਆ ਸੀ। ਚੇਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਨੇ IPL ਦਾ 5-5 ਵਾਰ ਖ਼ਿਤਾਬ ਜਿੱਤਣ ਦਾ ਰਿਕਾਰਡ ਬਣਾਇਆ ਹੈ।
IPL 2025 ਦੇ ਪਲੇਆਫ ਮੈਚ ਕੋਲਕਾਤਾ ਅਤੇ ਹੈਦਰਾਬਾਦ ਵਿੱਚ ਹੋਣਗੇ। ਕੁਆਲੀਫਾਇਰ-1 ਅਤੇ ਐਲੀਮੀਨੇਟਰ ਮੈਚ ਹੈਦਰਾਬਾਦ ਵਿੱਚ ਖੇਡੇ ਜਾਣਗੇ, ਜਦਕਿ ਕੁਆਲੀਫਾਇਰ-2 ਅਤੇ ਫਾਈਨਲ ਕੋਲਕਾਤਾ ‘ਚ ਹੋਵੇਗਾ।
ਇਸ ਵਾਰ 10 ਟੀਮਾਂ ਮੁਕਾਬਲੇ ਵਿੱਚ ਉਤਰਨਗੀਆਂ। IPL ਵਿੱਚ 12 ਡਬਲ ਹੈਡਰ ਮੈਚ ਹੋਣਗੇ, ਜੋ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ। ਦੁਪਹਿਰ ਦੇ ਮੈਚ 3:30 ਵਜੇ ਅਤੇ ਸ਼ਾਮ ਦੇ ਮੈਚ 7:30 ਵਜੇ ਸ਼ੁਰੂ ਹੋਣਗੇ।
ਅਗਲੇ ਦਿਨ (23 ਮਾਰਚ) ਪਹਿਲਾ ਡਬਲ ਹੈਡਰ ਹੋਵੇਗਾ, ਜਿਸ ਵਿੱਚ SRH Vs RR (ਦੁਪਹਿਰ) ਅਤੇ CSK Vs MI (ਸ਼ਾਮ) ਦਾ ਮੁਕਾਬਲਾ ਹੋਵੇਗਾ। IPL 2025 ਇੱਕ ਵਾਰ ਫਿਰ ਕਰਿਕਟ ਪ੍ਰੇਮੀਆਂ ਲਈ ਜ਼ਬਰਦਸਤ ਜੋਸ਼ ਅਤੇ ਰੋਮਾਂਚ ਲੈ ਕੇ ਆ ਰਿਹਾ ਹੈ।