ਆਈਪੀਐਲ 2025: ਨਵੇਂ ਨਿਯਮ ਅਤੇ ਖਾਸ ਬਦਲਾਅ!
ਇੰਡੀਆਨ ਪ੍ਰੀਮੀਅਰ ਲੀਗ (ਆਈਪੀਐਲ) 2025, ਜੋ ਕਿ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਇਸ ਵਾਰ ਹੋਰ ਵੀ ਰੋਮਾਂਚਕ ਹੋਵੇਗਾ। 18ਵੇਂ ਸੀਜ਼ਨ ਵਿੱਚ ਤਿੰਨ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਦੋ ਖਿਡਾਰੀ ਪਹਿਲੀ ਵਾਰ ਕਪਤਾਨ ਵਜੋਂ ਲੀਗ ਦਾ ਹਿੱਸਾ ਬਣਨਗੇ।
1. ਖਿਡਾਰੀਆਂ ਨੂੰ ਮਿਲੇਗੀ ਮੈਚ ਫੀਸਹੁਣ ਤੱਕ, ਖਿਡਾਰੀਆਂ ਨੂੰ ਸਿਰਫ਼ ਨਿਲਾਮੀ ਵਿੱਚ ਮਿਲੀ ਰਕਮ ਮਿਲਦੀ ਸੀ। ਪਰ 2025 ਤੋਂ, ਟੀਮ ਸ਼ੀਟ ਵਿੱਚ ਸ਼ਾਮਲ 12 ਖਿਡਾਰੀਆਂ ਨੂੰ ਪ੍ਰਤੀ ਮੈਚ 7.5 ਲੱਖ ਰੁਪਏ ਦੀ ਮੈਚ ਫੀਸ ਦਿੱਤੀ ਜਾਵੇਗੀ। ਇਹ ਨਿਯਮ ਨੀਲਾਮੀ ‘ਚ ਘੱਟ ਕੀਮਤ ‘ਤੇ ਵਿਕੇ ਖਿਡਾਰੀਆਂ ਲਈ ਲਾਭਕਾਰੀ ਹੋਵੇਗਾ।
2. ਵਾਈਡ ਲਈ ਬਾਲ-ਟ੍ਰੈਕਿੰਗ ਤਕਨੀਕਹੁਣ ਟੀਮਾਂ ਉਚਾਈ ਅਤੇ ਆਫ-ਸਟੰਪ ਵਾਈਡ ਲਈ ਡੀਆਰਐਸ ਦੀ ਮਦਦ ਲੈ ਸਕਣਗੀਆਂ। ਹਾਕ-ਆਈ ਅਤੇ ਬਾਲ-ਟ੍ਰੈਕਿੰਗ ਤਕਨੀਕ ਦੀ ਵਰਤੋਂ ਵਾਈਡ ਦੇ ਸਹੀ ਫੈਸਲੇ ਲਈ ਕੀਤੀ ਜਾਵੇਗੀ।
3. ਦੂਜੀ ਪਾਰੀ ਵਿੱਚ ਨਵੀਂ ਗੇਂਦਦਿਨ-ਰਾਤ ਮੈਚਾਂ ਵਿੱਚ, ਦੂਜੀ ਪਾਰੀ ਵਿੱਚ 11ਵੇਂ ਓਵਰ ਤੋਂ ਬਾਅਦ ਨਵੀਂ ਗੇਂਦ ਦੀ ਵਰਤੋਂ ਹੋਵੇਗੀ। ਇਸ ਦੇ ਨਾਲ, ਗੇਂਦਬਾਜ਼ ਹੁਣ ਲਾਰ ਦੀ ਵਰਤੋਂ ਵੀ ਕਰ ਸਕਣਗੇ।
4. ਨਵੇਂ ਕਪਤਾਨਰਜਤ ਪਾਟੀਦਾਰ (ਰਾਇਲ ਚੈਲੇਂਜਰਜ਼ ਬੰਗਲੌਰ) ਅਤੇ ਰਿਆਨ ਪਰਾਗ (ਰਾਜਸਥਾਨ ਰਾਇਲਜ਼) ਪਹਿਲੀ ਵਾਰ ਆਈਪੀਐਲ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ।
ਇਹ ਨਵੇਂ ਬਦਲਾਅ ਆਈਪੀਐਲ 2025 ਨੂੰ ਹੋਰ ਵੀ ਦਿਲਚਸਪ ਬਣਾਉਣਗੇ।