ਹੋਲੀ ਦਾ ਤਿਉਹਾਰ 14 ਮਾਰਚ 2025 ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਲੋਕ ਰੰਗ-ਗੁਲਾਲ ਨਾਲ ਇੱਕ ਦੂਜੇ ਨੂੰ ਰੰਗਦੇ ਹਨ, ਪਰ ਬਹੁਤ ਸਾਰੇ ਕੈਮੀਕਲ ਯੁਕਤ ਰੰਗ ਅਤੇ ਆਇਲ ਪੇਂਟ ਵੀ ਵਰਤੇ ਜਾਂਦੇ ਹਨ, ਜੋ ਕਿ ਚਮੜੀ, ਅੱਖਾਂ ਅਤੇ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ।
ਰਸਾਇਣਕ ਰੰਗਾਂ ਦੇ ਹਾਨੀਕਾਰਕ ਪ੍ਰਭਾਵ
ਸਕਿਨ ਮਾਹਿਰਾਂ ਮੁਤਾਬਕ, ਕੈਮੀਕਲ ਰੰਗਾਂ ਵਿੱਚ ਲੀਡ, ਕੈਡਮੀਅਮ ਅਤੇ ਹੋਰ ਰਸਾਇਣ ਹੁੰਦੇ ਹਨ, ਜੋ ਅਸਥਮਾ, ਦਮੇ, ਅੱਖਾਂ ਦੀ ਜਲਣ, ਖੁਜਲੀ, ਧੱਫੜ ਅਤੇ ਚਮੜੀ ਦੀ ਐਲਰਜੀ ਦਾ ਕਾਰਨ ਬਣ ਸਕਦੇ ਹਨ। ਆਇਲ ਪੇਂਟ ਦੇ ਰੰਗ ਚਮੜੀ ‘ਚ ਸਮਾ ਕੇ ਹੋਰ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਚਮੜੀ ਦੀ ਸੁਰੱਖਿਆ ਕਿਵੇਂ ਕਰੀਏ?
-ਹੋਲੀ ਤੋਂ ਪਹਿਲਾਂ ਆਪਣੀ ਚਮੜੀ ‘ਤੇ ਨਾਰੀਅਲ ਤੇਲ ਜਾਂ ਮੋਇਸ਼ਚਰਾਈਜ਼ਰ ਲਗਾਓ।
– ਕੱਪੜੇ ਢਿੱਲੇ ਅਤੇ ਲੰਮੇ ਸੂਤੀ ਕੱਪੜੇ ਪਾਓ।
– ਅੱਖਾਂ ਦੀ ਰੱਖਿਆ ਗੋਗਲਸ ਜਾਂ ਚਸ਼ਮਾ ਪਾਓ।
– ਵਾਲਾਂ ਦੀ ਸੰਭਾਲ ਤੇਲ ਲਗਾ ਕੇ ਟੋਪੀ ਜਾਂ ਦੁਪੱਟਾ ਪਹਿਨੋ।
ਹੋਲੀ ਬਾਅਦ ਕੀ ਕਰੀਏ?
– ਠੰਡੇ ਪਾਣੀ ਨਾਲ ਚਮੜੀ ਧੋਵੋ।
– ਮੀਲਡ ਸਾਬਣ ਜਾਂ ਹਾਲਕੇ ਕਲੀੰਜ਼ਰ ਦੀ ਵਰਤੋਂ ਕਰੋ।
– ਆਰਗੈਨਿਕ ਕਰੀਮ ਜਾਂ ਹੋਮਮੇਡ ਉਬਟਨ ਲਗਾਓ।
ਕੁੱਲ ਮਿਲਾ ਕੇ, ਰਸਾਇਣਕ ਰੰਗਾਂ ਦੀ ਥਾਂ ਪਰਕਿਰਤਿਕ ਗੁਲਾਲ ਵਰਤੋ ਅਤੇ ਹੋਲੀ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਓ।