ਬਰਡ ਫਲੂ (H5N1) ਨੇ ਭਾਰਤ ਵਿੱਚ ਤੇਜ਼ੀ ਨਾਲ ਪੈਰ ਪਸਾਰਣ ਸ਼ੁਰੂ ਕਰ ਦਿੱਤੇ ਹਨ। ਇਸ ਖ਼ਤਰਨਾਕ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਪੰਜਾਬ ਸਮੇਤ 9 ਸੂਬਿਆਂ ‘ਚ ਅਲਰਟ ਜਾਰੀ ਕੀਤਾ ਹੈ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਲੋਕ ਸੰਕਰਮਿਤ ਚਿਕਨ ਜਾਂ ਪੋਲਟਰੀ ਉਤਪਾਦ ਖਾਂਦੇ ਹਨ, ਉਹ ਵੀ ਵਾਇਰਸ ਦੀ ਚਪੇਟ ‘ਚ ਆ ਸਕਦੇ ਹਨ।

ਕੀ ਹੈ ਬਰਡ ਫਲੂ?
ਏਵੀਅਨ ਇਨਫਲੂਐਂਜ਼ਾ, ਜਿਸ ਨੂੰ ਬਰਡ ਫਲੂ ਵੀ ਕਿਹਾ ਜਾਂਦਾ ਹੈ, ਇੱਕ ਵਾਇਰਸ ਹੈ ਜੋ ਮੁੱਖ ਤੌਰ ‘ਤੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ। ਪਰ ਕੁਝ ਹਾਲਤਾਂ ਵਿੱਚ, ਇਹ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਪੋਲਟਰੀ ਫਾਰਮਾਂ ਜਾਂ ਸੰਕਰਮਿਤ ਚਿਕਨ ਦੇ ਸੰਪਰਕ ਵਿੱਚ ਆਉਂਦੇ ਹਨ।

ਲੱਛਣ ਤੇ ਬਚਾਅ
ਇਸ ਵਾਇਰਸ ਦੇ ਆਮ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਦੀ ਖ਼ਰਾਸ਼, ਮਾਸਪੇਸ਼ੀਆਂ ਵਿੱਚ ਦਰਦ ਅਤੇ ਉਲਟੀਆਂ ਸ਼ਾਮਲ ਹਨ। ਇਸ ਤੋਂ ਬਚਾਅ ਲਈ ਪੋਲਟਰੀ ਉਤਪਾਦਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ, ਸੰਕਰਮਿਤ ਪੰਛੀਆਂ ਤੋਂ ਦੂਰ ਰਹੋ ਅਤੇ ਸਾਫ਼-ਸਫ਼ਾਈ ‘ਤੇ ਵਿਸ਼ੇਸ਼ ਧਿਆਨ ਦਿਓ।

ਸਰਕਾਰ ਵੱਲੋਂ ਇਸ ਵਿਆਪਕ ਸੰਕਟ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਉਪਾਵ ਅਪਣਾਏ ਜਾ ਰਹੇ ਹਨ। ਜਾਗਰੂਕ ਰਹੋ, ਸੁਰੱਖਿਅਤ ਰਹੋ!

Exit mobile version