ਮਸ਼ਹੂਰ ਪੰਜਾਬੀ ਅਦਾਕਾਰਾ ਦੇ ਘਰ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪੋਸਟ ਰਾਹੀਂ ਖੁਸ਼ੀ ਕੀਤੀ ਸਾਂਝੀ

ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੇ ਘਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਰੁਬੀਨਾ ਬਾਜਵਾ ਅਤੇ ਉਨ੍ਹਾਂ ਦੇ ਪਤੀ ਗੁਰਬਖਸ਼ ਸਿੰਘ ਚਾਹਲ ਨੇ ਘਰ ਵਿੱਚ ਪਹਿਲੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਗੁਰਬਖਸ਼ ਚਾਹਲ ਨੇ ਆਪਣੇ ਜਨਮਦਿਨ ਮੌਕੇ ਇਹ ਖੁਸ਼ੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।
ਗੁਰਬਖਸ਼ ਚਾਹਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਰੁਬੀਨਾ ਬਾਜਵਾ ਦੀ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ 2024 ਉਹ ਸਾਲ ਹੈ ਜਿਸਨੇ ਸਭ ਕੁਝ ਬਦਲ ਦਿੱਤਾ। “ਰੁਬੀਨਾ, ਮਾਈ ਲਵ – ਤੁਸੀਂ ਮੈਨੂੰ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ।” ਇਹ ਪੋਸਟ ਰੁਬੀਨਾ ਲਈ ਪਿਆਰ ਅਤੇ ਖੁਸ਼ੀ ਨਾਲ ਭਰਪੂਰ ਹੈ।
ਦੱਸ ਦਈਏ ਕਿ 26 ਅਕਤੂਬਰ 2022 ਨੂੰ ਰੁਬੀਨਾ ਬਾਜਵਾ ਨੇ ਭਾਰਤੀ-ਅਮਰੀਕੀ ਉਦਯੋਗਪਤੀ ਗੁਰਬਖਸ਼ ਸਿੰਘ ਚਹਿਲ ਨਾਲ ਵਿਆਹ ਕੀਤਾ ਸੀ। ਵਿਆਹ ਦੇ ਦੋ ਸਾਲ ਬਾਅਦ, ਹੁਣ ਉਹ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਖੁਸ਼ੀ ਦੀ ਖਬਰ ਬਾਅਦ, ਰੁਬੀਨਾ ਅਤੇ ਗੁਰਬਖਸ਼ ਦੇ ਫੈਨਜ਼ ਖੁਸ਼ੀ ਮਨਾ ਰਹੇ ਹਨ ਅਤੇ ਕਮੈਂਟਸ ਰਾਹੀਂ ਵਿਧਾਇਆਂ ਦੇ ਰਹੇ ਹਨ।
**ਵਰਕਫਰੰਟ ਦੀ ਗੱਲ ਕਰਦਿਆਂ, ਰੁਬੀਨਾ ਬਾਜਵਾ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਫਿਲਮ ‘ਸਰਗੀ’ ਨਾਲ ਕੀਤੀ ਸੀ, ਜਿਸ ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਬਾਅਦ 2018 ਵਿੱਚ, ਰੁਬੀਨਾ ਨੇ ਰੋਸ਼ਨ ਪ੍ਰਿੰਸ ਦੇ ਨਾਲ ਫਿਲਮ ‘ਲਾਵਾਂ ਫੇਰੇ’ ਵਿੱਚ ਕੰਮ ਕੀਤਾ, ਜੋ ਕਿ ਬਾਕਸ ਆਫਿਸ ਉੱਤੇ ਇੱਕ ਸਫ਼ਲ ਰਹੀ। 2019 ਵਿੱਚ, ਬਾਜਵਾ ਦੀ ਫਿਲਮ ‘ਦਿਲ ਦੀਆਂ ਗੱਲਾਂ’ ਰਿਲੀਜ਼ ਹੋਈ ਜਿਸ ਵਿੱਚ ਉਹ ਵਿਸ਼ੇਸ਼ ਭੂਮਿਕਾ ਵਿੱਚ ਸੀ। ਉਸ ਦੀ ਅਗਲੀ ਫਿਲਮ ‘ਲਾਈਏ ਜੇ ਯਾਰੀਆਂ’ ਹਰੀਸ਼ ਵਰਮਾ ਦੇ ਨਾਲ ਸੀ, ਜਿਸ ਵਿੱਚ ਰੂਪੀ ਗਿੱਲ ਅਤੇ ਅਮਰਿੰਦਰ ਗਿੱਲ ਵੀ ਮੌਜੂਦ ਸਨ। ਰੁਬੀਨਾ ਨੇ ਆਪਣੀ ਭੈਣ ਨੀਰੂ ਬਾਜਵਾ ਨਾਲ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।